An extension lecture on ‘Intellectual Property Rights’ organised at M M Modi College
Multani Mal Modi College, Patiala today oranised an extension lecture on the ‘Intellectual Property Rights’. This lecture was focused at discussing patents, copyright, trademarks, database rights and the concepts of infringement, misappropriation and enforcement. College Principal Dr. Khushvinder Kumar welcomed the expert speaker and said that the intangible nature of intellectual property presents difficulties when compared with traditional properties. Intellectual property is indivisible – an unlimited number of people can ‘consume’ an intellectual good without it being depleted. Dr. Balwinder Singh Soch while delivering his lecture discuss the meaning and significance of intellectual property rights and how in present era of mechanical reproduction of idea, we may safeguard our interests. He also discussed various laws, rules, regulations and promises to preserve the right to creativity and moral arguments of intellectual ownership. The faculty members also engaged in a lively discussion and questioning-answering session to enquire their concerns and doubts. The stage was conducted by Dr. Kuldeep Kumar, Head, Department of Biotechnology. The vote of thanks was presented by Prof. Shailendra Sidhu. All faculty members and staff were present in this event.
ਮੁਲਤਾਨੀ ਮੱਲ ਮੋਦੀ ਕਾਲਜ ਵਿੱਖੇ ‘ਬੌਧਿਕ ਸੰਪਤੀ ਦਾ ਅਧਿਕਾਰ’ ਤੇ ਖਾਸ ਭਾਸ਼ਣ ਦਾ ਆਯੋਜਨ
ਸਥਾਨਿਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਬਾਇਓਟੈਕਨੋਲਾਜੀ ਵਿਭਾਗ ਵੱਲੋਂ ਅੱਜ ਕਾਲਜ ਵਿੱਖੇ ‘ਬੌਧਿਕ ਸੰਪਤੀ ਦਾ ਅਧਿਕਾਰ’ ਵਿਸ਼ੇ ਉੱਤੇ ਇੱਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਵਕਤਾ ਵਜੋਂ ਡਾ. ਬਲਜਿੰਦਰ ਸਿੰਘ ਸੋਚ, ਐਸਿਸਟੈਂਟ ਪ੍ਰੋਫੈਸਰ, ਬਾਇਓਟੈਕਨੋਲੋਜੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸ਼ਿਰਕਤ ਕੀਤੀ। ਇਹ ਭਾਸ਼ਣ ਬੌਧਿਕ ਸੰਪਤੀ ਨਾਲ ਸਬੰਧਿਤ ਪੇਟੇਂਟ ਨਿਯਮਾਂ, ਕਾਪੀਰਾਈਟ ਕਾਨੂੰਨ, ਟਰੇਡ ਮਾਰਕ ਦੀ ਨੀਤੀ, ਡਾਟਾਬੇਸ ਅਧਿਕਾਰਾਂ ਤੋਂ ਬਿਨ੍ਹਾਂ ਗੈਰਕਾਨੂੰਨੀ ਵਰਤੋਂ ਗਲਤ ਢੰਗ ਨਾਲ ਵਿਆਖਿਆ ਕਰਨ ਅਤੇ ਬੌਧਿਕ ਸੰਪਤੀ ਤੇ ਕਬਜਫ ਕਰਨ ਨਾਲ ਸਬੰਧਿਤ ਖਤਰਿਆਂ ਬਾਰੇ ਜਾਣਕਾਰੀ ਤੇ ਆਧਾਰਿਤ ਸੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਅਧਿਆਪਕਾਂ ਨੂੰ ਬੌਧਿਕ ਸੰਪਤੀ ਦੇ ਸੰਕਲਪ ਬਾਰੇ ਦੱਸਦਿਆਂ ਕਿਹਾ ਕਿ ਬੌਧਿਕਤਾ ਅਮੂਰਤ ਹੋਣ ਕਾਰਨ ਇਸ ਦੀ ਸੰਭਾਲ ਅਤੇ ਸੁਰੱਖਿਆ ਜ਼ਮੀਨ ਦੇ ਟੋਟੇ ਦੀ ਤਰ੍ਹਾਂ ਸੌਖੀ ਅਤੇ ਸਾਧਾਰਣ ਨਹੀਂ ਹੈ। ਬੌਧਿਕ ਸੰਪਤੀ ਨੂੰ ਵੰਡੀਆ ਨਹੀਂ ਜਾ ਸਕਦਾ ਭਾਵੇਂ ਇਸ ਦੇ ਖਾਤਮੇ ਦੇ ਖਤਰੇ ਤੋਂ ਨਿਰਭੱਜ ਹੋਕੇ ਹਜ਼ਾਰਾਂ-ਲੱਖਾਂ ਲੋਕ ਇਸ ਦੀ ਵਰਤੋਂ ਕਰ ਸਕਦੇ ਹਨ। ਡਾ. ਬਲਜਿੰਦਰ ਸਿੰਘ ਬੋਚ ਨੇ ਇਸ ਮੌਕੇ ਤੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਬੌਧਿਕ ਸੰਪਤੀ ਦੀ ਵਿਆਖਿਆ ਕਰਦਿਆਂ ਬੌਧਿਕਤਾ ਦੇ ਅਰਥ ਅਤੇ ਬੌਧਿਕ ਸੰਪਤੀ ਦੀ ਮਹਤੱਤਾ ਬਾਰੇ ਦੱਸਦਿਆਂ ਕਿਹਾ ਕਿ ਮੌਜੂਦਾ ਦੌਰ ਵਿੱਚ ਜਦੋਂ ਵਿਚਾਰਾਂ ਦੀ ਮਕਾਨਕੀ ਅਤੇ ਤਕਨੀਤੀ ਵਿਆਖਿਆ ਤੇ ਨਕਲ ਦਾ ਰੁਝਾਣ ਜ਼ੋਰਾਂ ਤੇ ਹੈ, ਬੌਧਿਕ ਸੰਪਤੀ ਦੀ ਰੱਖਿਆ ਬਾਰੇ ਜਾਣਕਾਰੀ ਬਹੁਤ ਅਹਿਮ ਹੋ ਚੁੱਕੀ ਹੈ। ਉਹਨਾਂ ਨੇ ਆਪਣੇ ਇਸ ਭਾਸ਼ਣ ਦੌਰਾਨ ਬੌਧਿਕ ਸੰਪਤੀ ਨਾਲ ਸਬੰਧਿਤ ਕਾਨੂੰਨਾਂ, ਨਿਯਮਾਂ, ਵੱਖ-ਵੱਖ ਪਾਬੰਦੀਆਂ ਅਤੇ ਅਧਿਕਾਰਾਂ ਦੀ ਵਿਆਖਿਆ ਕੀਤੀ ਅਤੇ ਬੌਧਿਕ ਸੰਪਤੀ ਦੇ ਨਾਲ-ਨਾਲ ਸਿਰਜਣ ਦੇ ਅਧਿਕਾਰ ਅਤੇ ਨੈਤਿਕਤਾ ਬਾਰੇ ਵੀ ਚਰਚਾ ਕੀਤੀ। ਇਸ ਭਾਸ਼ਣ ਤੋਂ ਬਾਅਦ ਕਾਲਜ ਦੇ ਅਧਿਆਪਕਾਂ ਨੇ ਮੁੱਖ ਵਕਤਾ ਨਾਲ ਬੌਧਿਕ ਸੰਪਤੀ ਬਾਰੇ ਆਪਣੇ ਪ੍ਰਸ਼ਨਾਂ ਸਬੰਧੀ ਸਵਾਲ-ਜਵਾਬ ਕੀਤੇ। ਇਸ ਮੌਕੇ ਤੇ ਸਟੇਜ-ਪ੍ਰਬੰਧਨ ਦੀ ਜ਼ਿੰਮੇਵਾਰੀ ਡਾ. ਕੁਲਪੀਦ ਕੁਮਾਰ, ਐਸਿਸਟੈਂਟ ਪ੍ਰੋਫੈਸਰ, ਬਾਇਓਟੈਕਨੋਲੋਜੀ ਵਿਭਾਗ ਨੇ ਨਿਭਾਈ। ਇਸ ਮੌਕੇ ਧੰਨਵਾਦ ਦਾ ਮਤਾ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਸ਼ੈਲੇਂਦਰ ਸਿੱਧੂ ਨੇ ਪੇਸ਼ ਕੀਤਾ। ਇਸ ਸ਼ੈਸ਼ਨ ਦੌਰਾਨ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਭਾਗ-ਮੁਖੀ ਹਾਜ਼ਿਰ ਸਨ।
#mhrd #hrdministry #ugc #mmmcpta #multanimalmodicollegepatiala #modi #modicollege #modicollegepatiala #punjabiuniversity #pup #punjabiuniversitypatiala #intellectualpropertyrights #IPR #seminaronIPR